ਦਰ ਖੁਲ੍ਹ ਗਏ ਤੇਰੀਆਂ ਰਹਿਮਤਾਂ ਦੇ,

ਮੇਰੇ ਲਈ ਇਹ ਦਿਨ ਬਹਾਰ ਦੇ

ਰੰਗਾਂ ਨਾਲ ਹੈ ਰੱਤਿਆ ਦਿਲ ਮੇਰਾ,

ਖਿੜ ਗਿਆ ਇਹ ਵਾਂਗ ਗੁਲਜ਼ਾਰ ਦੇ

ਤੇਰਾ ਇੱਕ ਵੀ ਫ਼ਜ਼ਲ ਨਾ ਜਾਏ ਗਿਣਿਆ,

ਲੇਖੇ ਹੋਣ ਲੱਖੀਂ ਬਖ਼ਸ਼ਣਹਾਰ ਦੇ

ਤਿੱਲ ਤਿੱਲ ਭਾਵੇਂ ਜੀਭਾ ਸ਼ੁਕਰ ਕਰਦੀ,

ਪਰ ਇਹ ਵੱਸ ਨਾ ਸ਼ੁਕਰ ਗੁਜ਼ਾਰ ਦੇ

📝 ਸੋਧ ਲਈ ਭੇਜੋ