ਮੇਰੀ ਉਮਰ ਬੁੜ੍ਹਾਪੇ ਦੀ ਹੋਈ ਹਾਣੀ,

ਮੇਰੀ ਹਿਰਸ ਪਰ ਹੋਰ ਜਵਾਨ ਹੋਈ

ਆਇਆ ਮੇਰੇ ਗੁਨਾਹਾਂ ਤੇ ਸਗੋਂ ਖੇੜਾ,

ਭਾਵੇਂ ਹੋਰ ਸ਼ੈ ਸਭ ਵੀਰਾਨ ਹੋਈ

ਮੈਨੂੰ ਓਹਨਾਂ ਦੇ ਬੱਚਿਆਂ ਵਾਂਗ ਕੀਤਾ,

ਸ਼ਾਇਦ ਇਹ ਵੀ ਮਹਿਬੂਬਾ ਦੀ ਸ਼ਾਨ ਹੋਈ

ਕਦੇ ਪਾਪ ਤੇ ਕਦੇ ਪਰਹੇਜ਼ਗਾਰੀ,

ਕਾਰ ਇਹੀ ਅੱਜ ਮੇਰਾ ਈਮਾਨ ਹੋਈ

📝 ਸੋਧ ਲਈ ਭੇਜੋ