ਇਕ ਪਾਸੇ ਤਾਂ ਦੁਨੀਆਂ ਦਾ ਗ਼ਮ ਮਾਰੇ,

ਫ਼ਿਕਰ ਦੂਜੇ ਤੇ ਦੀਨ ਦਾ ਮਾਰਦਾ

ਮੇਰੀ ਨਜ਼ਰ ਵਿਚ ਦੋਵੇਂ ਨੇ ਬਹੁਤ ਮਾੜੇ,

ਭੋਰਾ ਕਾਜ ਨਾ ਕੋਈ ਸਵਾਰਦਾ

ਭਾਵੇਂ ਜਾਨ ਹੈ ਲਬਾਂ ਤੇ ਆਈ ਹੋਈ,

ਦਿਲ ਸ਼ੋਹਰਤ ਲਈ ਟੱਕਰਾਂ ਮਾਰਦਾ

ਏਸ ਹਾਲ ਵੀ ਭਲਿਆਂ ਚੋਂ ਹਰ ਕੋਈ,

ਹੀਰਾ ਕਹਿ ਕੇ ਮੈਨੂੰ ਪੁਕਾਰਦਾ

📝 ਸੋਧ ਲਈ ਭੇਜੋ