ਫੁੱਲ ਸੈਂਕੜੇ ਖਿੜੇ ਜਿਉਂ ਬਾਗ਼ ਅੰਦਰ,

ਇਓਂ ਟਹਿਕਿਆ, ਮਹਿਕਿਆ ਦਿਲ ਮੇਰਾ

ਜਦੋਂ ਪਿਆਰ ਮਹਿਬੂਬ ਦੇ ਘਰ ਵਾਂਗਰ,

ਮੇਰੇ ਦਿਲ ਅੰਦਰ ਲਾਇਆ ਆਣ ਡੇਰਾ

ਏਸ ਦੌਰ ਵਿਚ ਕਦੀ ਤਾਂ ਜ਼ਾਹਰ ਹੋਈਏ,

ਕਦੇ ਬੈਠੀਏ ਅਸੀਂ ਲੁਕਾ ਚਿਹਰਾ

ਸੁਣ ਕੇ ਸੁਖ਼ਨ ਤਾਂ ਲੋਕ ਪਛਾਣ ਜਾਂਦੇ,

ਨਹੀਂ ਤਾਂ ਰਹਿੰਦੇ ਨੇ ਅਸਾਂ ਤੋਂ ਬੇ-ਬਹਿਰਾ

📝 ਸੋਧ ਲਈ ਭੇਜੋ