ਓਹਦਾ ਖ਼ਿਆਲ ਬਿਠਾ ਕੇ ਦਿਲ ਅੰਦਰ,

ਹੋਰ ਸਾਰੀਆਂ ਗੱਲਾਂ ਨੂੰ ਭੁੱਲ ਜਾਓ

ਪੁਜੋ ਏਨੀਆਂ ਫੇਰ ਬੁਲੰਦੀਆਂ ਤੇ,

ਬਸ ਹੋ ਅਸਮਾਨ ਦੇ ਤੁੱਲ ਜਾਓ

ਸੁਖ਼ਨ ਇਹ ਜੇ ਜ਼ਾਹਦਾਂ ਫ਼ੱਕਰਾਂ ਦਾ,

ਮਤਾਂ ਏਸ ਨੂੰ ਕਦੇ ਵੀ ਭੁੱਲ ਜਾਓ

ਮਾਰੋ, ਦੋਹਾਂ ਜਹਾਨਾਂ ਨੂੰ ਲੱਤ ਮਾਰੋ,

ਸਾਰੇ ਗ਼ਮ ਹੰਦੇਸੜੇ ਭੁੱਲ ਜਾਓ

📝 ਸੋਧ ਲਈ ਭੇਜੋ