ਗਲ ਸਦਾ ਮਸੀਤਾਂ ਤੇ ਮੰਦਰਾਂ ਦੀ,

ਹਰ ਥਾਂ ਤੇ 'ਸਰਮਦਾ' ਨਾ ਕਰੀਏ

ਓਹ ਥਾਂ ਹੈ ਰਾਹਾਂ ਤੋਂ ਭੁੱਲਿਆਂ ਦੀ,

ਵਾਦੀ ਸੰਸੇ ਦੀ ਕਦੇ ਨਾ ਪੈਰ ਧਰੀਏ

ਸਬਕ ਲਈਏ ਸ਼ੈਤਾਨ ਤੋਂ ਬੰਦਗੀ ਦਾ,

ਹੋਰ ਕਿਸੇ ਦੀ ਹਾਜ਼ਰੀ ਨਾ ਭਰੀਏ

ਇੱਕੋ ਇਸ਼ਟ ਨੂੰ ਟੇਕੀਏ ਸਦਾ ਮੱਥਾ,

ਸੱਜਦੇ ਗ਼ੈਰਾਂ ਦੇ ਦਰਾਂ ਤੇ ਨਾ ਕਰੀਏ

📝 ਸੋਧ ਲਈ ਭੇਜੋ