ਜੇਕਰ ਕਿਸੇ ਨੂੰ ਇਹ ਖ਼ਿਆਲ ਆਇਆ,

ਕਰ ਲਾਂ ਨੌਕਰੀ ਰਾਜ ਦਰਬਾਰ ਦੇ ਵਿਚ

ਉਹਨੂੰ ਚਾਹੀਦਾ ਇਸ ਤਰ੍ਹਾਂ ਸਮਝ ਲੈਣਾ,

ਸਦਾ ਰਹੇ ਨਾ ਕੋਈ ਸੰਸਾਰ ਦੇ ਵਿਚ

ਮੱਥੇ ਝੁਰੜੀਆਂ ਸ਼ਾਹਾਂ ਦੇ ਵੇਖੀਆਂ ਮੈਂ,

ਜਿਉਂਦੇ ਹੋਣ ਜਿਉਂ ਕਿਸੇ ਆਜ਼ਾਰ ਦੇ ਵਿਚ

ਇੱਕ ਝੁਰੜੀ ਦੇ ਮੁੱਲ ਦੀ ਨਹੀਂ ਦੁਨੀਆਂ,

ਮੁੱਲ ਪਾਈਏ ਜੇ ਹੱਕ ਬਾਜ਼ਾਰ ਦੇ ਵਿਚ

📝 ਸੋਧ ਲਈ ਭੇਜੋ