ਚਿੱਤ ਚਾਹੁੰਦਾ ਹੈ ਜੇਕਰ ਇਹ ਤੇਰਾ,

ਕੋਈ ਦੁਨੀਆਂ ਵਿੱਚ ਨਾਮ ਨਿਸ਼ਾਨ ਹੋਵੇ

ਕਿਸੇ ਜਗ੍ਹਾ ਨਗੀਨੇ ਦੇ ਵਾਂਗ ਜੁੜ ਜਾ,

ਤਾਂਹੀਓਂ ਮਾਣ ਫਿਰ ਵਿੱਚ ਜਹਾਨ ਹੋਵੇ

ਇਕ ਥਾਂ ਤੇ ਪੈਰ ਦੇ ਨਕਸ਼ ਵਾਂਗਰ,

ਤੇਰਾ ਬੈਠਣਾ ਇਕ ਸਮਾਨ ਹੋਵੇ

ਜਦੋਂ ਉਡਦੀ ਰੇਤ ਹੈ ਰਸਤਿਆਂ ਦੀ,

ਓਹਦੇ ਨਾਲ ਹੀ ਕੰਕਰ ਰਵਾਨ ਹੋਵੇ

📝 ਸੋਧ ਲਈ ਭੇਜੋ