ਮੌਲਾ ਮਿਹਰ ਕਰ ਟੁੱਟਿਆ ਦਿਲ ਮੇਰਾ,

ਨਾਲ ਖ਼ੁਸ਼ੀਆਂ ਦੇ ਇਹਨੂੰ ਭਰਪੂਰ ਕਰਦੇ

ਰੱਕੜ ਰੂਹ ਤੇ ਬੰਜਰ ਸਰੀਰ ਮੇਰਾ,

ਖਿੜੇ ਫੁੱਲਾਂ ਦੇ ਨਾਲ ਮਸਰੂਰ ਕਰਦੇ

ਲਾੜੀ ਖ਼ੁਸ਼ੀਆਂ ਦੀ ਮੇਰੀਆਂ ਵਿੱਚ ਬਾਹਵਾਂ,

ਆਏ, ਸੱਧਰਾਂ ਇਹ ਮਨਜ਼ੂਰ ਕਰਦੇ

ਕਰਦੇ ਮਿਰਬਾਨੀ, ਸਾਈਆਂ ਮਿਹਰਬਾਨੀ,

ਦਰਦ, ਰੰਜ, ਮੁਸੀਬਤਾਂ ਦੂਰ ਕਰਦੇ

📝 ਸੋਧ ਲਈ ਭੇਜੋ