ਸਰੂ ਵਰਗਿਆ ਲੰਮਿਆਂ ਸੁਹਲ ਫੁੱਲਾ,

ਚਾਂਦੀ ਬਦਨ ਤੇਰਾ ਡਲ੍ਹਕਾਂ ਮਾਰਦਾ

ਜਾ ਰੱਜ ਕੇ ਬਾਗ਼ ਦੀ ਸੈਰ ਕਰ ਲੈ,

ਮਹਿਕਾਂ ਵੰਡਦਾ ਮੌਸਮ ਬਹਾਰ ਦਾ

ਡੋਡੀ ਵਾਂਗ ਜੋ ਘਰੇ ਹੀ ਬੰਦ ਰਹਿੰਦਾ,

ਓਹ ਕੱਖ ਨਾ ਕੰਮ ਤੇ ਕਾਰ ਦਾ

ਜਾ ਸੁੰਬਲ, ਚਮੇਲੀ ਮੁਰਝਾਉਣ ਲੱਗੇ,

ਵੇਖ ਝੜ ਗਿਆ ਫੁੱਲ ਕਚਨਾਰ ਦਾ

📝 ਸੋਧ ਲਈ ਭੇਜੋ