ਮੇਰੇ ਦਿਲ ਦੇ ਵਿਚ ਜਦ ਘਰ ਵਾਂਗਰ,

ਆਣ ਨਿੱਠ ਕੇ ਬਹਿ ਗਿਆ ਪਿਆਰ ਤੇਰਾ

ਰੰਗ ਰੰਗ ਦੇ ਸੈਂਕੜੇ ਫੁੱਲ ਮਹਿਕੇ,

ਦਿਲ ਖਿੜ ਗਿਆ ਵਾਂਗ ਗੁਲਜ਼ਾਰ ਮੇਰਾ

ਖ਼ਿਆਲ ਵੱਖਰੇ, ਵੱਖਰਾ ਰਾਹ ਮੇਰਾ,

ਬੜਾ ਵੱਖਰਾ ਫ਼ਿਕਰ-ਇਜ਼ਹਾਰ ਮੇਰਾ

ਜੇਕਰ ਸੱਖਣਾ ਹੋਏ ਉਹ ਮਾਅਨਿਆਂ ਤੋਂ,

ਸੋਹਣਾ ਬੋਲ ਵੀ ਹੋਏ ਲਾਚਾਰ ਮੇਰਾ

📝 ਸੋਧ ਲਈ ਭੇਜੋ