ਕਾਹਦੇ ਵਾਸਤੇ ਵੱਡਿਆਂ ਮਨਸਬਾਂ ਦੀ,

ਮਨਾ ਮੇਰਿਆ ਤੜਫਣਾ, ਚਾਹ ਕਰਨਾ

ਇਹ ਤਾਂ ਆਪਣੀ ਕੀਮਤੀ ਉਮਰ ਹੁੰਦਾ,

ਹੱਥੀਂ ਆਪਣੀ ਆਪ ਤਬਾਹ ਕਰਨਾ

ਠੱਪੇ-ਮੋਹਰ ਦੇ ਵਾਂਗਰਾਂ ਨਾਂ ਦੇ ਲਈ,

ਉਲਟਾ ਆਪ ਨੂੰ ਖਾਹ ਮਖਾਹ ਕਰਨਾ

ਨਾਲੇ ਪੀੜ ਨਪੀੜਦੀ ਜਾਨ ਰਹਿੰਦੀ,

ਨਾਲੇ ਹੁੰਦਾ ਹੈ ਰੂਹ-ਸਿਆਹ ਕਰਨਾ

📝 ਸੋਧ ਲਈ ਭੇਜੋ