ਮਨਾ ਮੇਰਿਆ ਜ਼ਾਲਮਾਂ ਕੀ ਹੋਇਆ,

ਮਰੂੰ ਮਰੂੰ ਨਾ ਕਰੀ ਜਾ ਵਾਸਤਾ

ਭਰਨਾ ਚਾਹੇਂ ਜੇ ਝੋਲੀਆਂ ਨਾਲ ਬਖ਼ਸ਼ਿਸ਼,

ਸ਼ੁਕਰ ਰੱਬ ਦਾ ਕਰੀ ਜਾ ਵਾਸਤਾ

ਬਿਨਾ ਸਬਰ ਸੰਤੋਖ ਨਾ ਖ਼ੁਸ਼ੀ ਹਾਸਲ,

ਸਬਰ ਕਰੀ ਜਾ ਕਰੀ ਜਾ ਵਾਸਤਾ

ਤੇਰੀ ਆਸ ਅਨੁਸਾਰ ਨਾ ਹੋਏ ਦੁਨੀਆਂ,

ਬਾਹਲੀ ਆਸ ਨਾ ਕਰੀ ਜਾ ਵਾਸਤਾ

📝 ਸੋਧ ਲਈ ਭੇਜੋ