ਮਿੱਤਰਾ ! ਏਸ ਜ਼ਮਾਨੇ ਦੇ ਵਿੱਚ,

ਜਿੰਨੀ ਹੁੰਦੀ ਨੇਕੀ ਦੀ ਕਾਰ ਕਰ ਲੈ

ਚਾਰ ਸਾਹਾਂ ਦੀ ਜ਼ਿੰਦਗੀ ਮਿਲੀ ਤੈਨੂੰ,

ਤੰਗ ਕਰ ਨਾ ਕਿਸੇ ਨੂੰ, ਪਿਆਰ ਕਰ ਲੈ

ਇਹਦੇ ਨਾਲ ਦੀ ਹੋਰ ਨਾ ਕੋਈ ਨੇਕੀ,

ਖ਼ੁਸ਼ ਕੋਈ ਦਰਵੇਸ਼-ਦਿਲਦਾਰ ਕਰ ਲੈ

ਦੁੱਖਾਂ, ਦਰਦਾਂ ਦਾ ਮਾਰਿਆ ਕੋਈ ਹੋਵੇ,

ਹੌਲਾ ਓਸ ਦੇ ਗ਼ਮਾਂ ਦਾ ਭਾਰ ਕਰ ਲੈ

📝 ਸੋਧ ਲਈ ਭੇਜੋ