ਧਰਕੇ ਧਿਆਨ ਮਹਿਬੂਬ ਦਾ ਦਿਨੇ ਰਾਤੀਂ,

ਮਨਾ ਆਪਣੇ ਆਪ ਨੂੰ ਸ਼ਾਦ ਕਰ ਲੈ

ਇਉਂ ਫ਼ਿਕਰ, ਹੰਦੇਸੜੇ ਦੂਰ ਕਰ ਲੈ,

ਰੰਜ ਗ਼ਮ ਤੋਂ ਜਾਨ ਆਜ਼ਾਦ ਕਰ ਲੈ

ਸਦਾ ਯਾਰ ਜੋ ਰਹੇ ਨੇ ਨਾਲ ਤੇਰੇ,

ਓਹਨਾਂ ਯਾਰਾਂ ਦੀ ਕੋਈ ਇਮਦਾਦ ਕਰ ਲੈ

ਸਰੇ ਹੋਰ ਨਾ ਤਾਂ ਖ਼ੁਸ਼ੀ ਗ਼ਮੀ ਵੇਲੇ,

ਮੇਰੇ ਮਿੱਤਰਾ ! ਓਹਨਾਂ ਨੂੰ ਯਾਦ ਕਰ ਲੈ

📝 ਸੋਧ ਲਈ ਭੇਜੋ