ਤੇਰੀ ਮਿਹਰ ਦਾ ਇਕ ਦਰਿਆ ਵਗਦਾ,

ਜੀਹਦਾ ਨਹੀਂ ਕੰਢਾ, ਆਰ ਪਾਰ ਕੋਈ ਨਾ

ਦਿਲ ਤਕਦਾ ਓਹਨੂੰ ਹੈਰਾਨ ਹੋਇਆ,

ਜੀਭਾ ਸਕਦੀ ਸ਼ੁਕਰ ਗੁਜ਼ਾਰ ਕੋਈ ਨਾ

ਇਹ ਠੀਕ ਹੈ ਬਹੁਤ ਗੁਨਾਹ ਮੇਰੇ,

ਤੇਰੇ ਫ਼ਜ਼ਲ ਦਾ ਵੀ ਪਾਰਾਵਾਰ ਕੋਈ ਨਾ

ਤਕਦਾ ਮੈਂ ਗੁਨਾਹਾਂ ਦੇ ਸਾਗਰਾਂ ਵਿਚ,

ਮੇਰੇ ਨਾਲ ਦਾ ਵੀ ਗੁਨਾਹਗਾਰ ਕੋਈ ਨਾ

📝 ਸੋਧ ਲਈ ਭੇਜੋ