ਤੇਰੀ ਰਹੇਗੀ ਸਦਾ ਹੀ ਕਲਾ ਚੜ੍ਹਦੀ,

ਤੂੰ ਸਾਈਂ ਦੇ ਨਾਲ ਪਿਆਰ ਕਰ ਲੈ

ਇਹਦੇ ਨਾਲ ਦਾ ਹੋਰ ਨਾ ਸੁੱਖ ਕੋਈ,

ਇਹ ਹੱਕ ਦੀ ਗੱਲ ਇਤਬਾਰ ਕਰ ਲੈ

ਜੇਕਰ ਦੀਨ ਜਾਂ ਦੁਨੀਆਂ ਦੀ ਤਲਬ ਤੈਨੂੰ,

ਭਾਵੇਂ ਉਸ ਲਈ ਯਤਨ ਹਜ਼ਾਰ ਕਰ ਲੈ

ਬਿਨਾ ਰੱਬ ਦੇ ਪਿਆਰ ਨਾ ਹੋਏ ਹਾਸਲ,

ਇਸ ਲਈ ਰੱਬ ਦੇ ਨਾਲ ਪਿਆਰ ਕਰ ਲੈ

📝 ਸੋਧ ਲਈ ਭੇਜੋ