ਕਦੋਂ ਤੀਕ ਤੂੰ ਭਲਾ ਅਸਮਾਨ ਹੇਠਾਂ,

ਫਿਰਦਾ ਕੱਛਦਾ ਰਹੇਂ ਜ਼ਮੀਨ ਮੀਆਂ

ਸੋਨੇ ਚਾਂਦੀ ਦੀ ਭਾਲ ਵਿੱਚ ਹੋ ਪਾਗ਼ਲ,

ਭੱਜਾ ਚਾਰ ਸੂ ਫਿਰੇਂ ਗ਼ਮਗੀਨ ਮੀਆਂ

ਜਾ ਕੇ ਬੈਠ ਤਨਹਾਈ ਵਿਚ ਇਕ ਪਾਸੇ,

ਵਾਂਗ ਫ਼ਕਰਾਂ ਗੋਸ਼ਾ ਨਸ਼ੀਨ ਮੀਆਂ

ਇਹ ਦੁਨੀਆਂ ਤਾਂ ਪਾਣੀ ਤੇ ਲੀਕ ਵਰਗੀ,

ਜਾਂ ਫਿਰ ਇਹ ਹੈ ਧੋਖਾ ਹੁਸੀਨ ਮੀਆਂ

📝 ਸੋਧ ਲਈ ਭੇਜੋ