ਦੁਨੀਆਂ ਨਾਲ ਪਿਆਰ ਦਾ ਤੋੜ ਰਿਸ਼ਤਾ,

ਜ਼ਰਾ ਤਿਆਗ, ਇਕਾਂਤ ਦਾ ਯਾਰ ਹੋ ਜਾ

ਭਾਰੇ ਭਾਰ ਨੂੰ ਲਾਹ ਦੇ ਮੋਢਿਆਂ ਤੋਂ,

ਸੁਬਕਸਾਰ ਹੋ ਜਾ ਹੌਲੇ ਭਾਰ ਹੋ ਜਾ

ਅੱਖ ਮੀਟੀ ਉਘਾੜ ਕੇ ਹੋ ਮੋਮਨ,

ਝਾਤੀ ਅੰਦਰ ਨੂੰ ਮਾਰਨ ਲਈ ਤਿਆਰ ਹੋ ਜਾ

ਉੱਠ ! ਆਪਣੇ ਆਪ ਤੋਂ ਬੇਖ਼ਬਰਾ,

ਛੱਡ ਗ਼ਾਫ਼ਿਲੀ ਨੂੰ ਖ਼ਬਰਦਾਰ ਹੋ ਜਾ

📝 ਸੋਧ ਲਈ ਭੇਜੋ