ਚੋਗੇ ਹੇਠ ਤੂੰ ਫਿਰੇਂ ਲੁਕਾਈ ਜੰਞੂ,

ਇਹਦੇ ਵਿਚ ਖ਼ਰਾਬੀਆਂ ਭਾਰੀਆਂ

ਇਹਦੇ ਦਾਮਨ ਦੇ ਵਿਚ ਹਜ਼ਾਰ ਫਿਤਨੇ,

ਧੋਖਾ ਦੰਭ ਤੇ ਹੋਰ ਮਕਾਰੀਆਂ

ਇਹਨੂੰ ਭੁੱਲ ਕੇ ਰੱਖੀਂ ਨਾ ਮੋਢਿਆਂ ਤੇ,

ਇਹਦੀ ਛੋਹ ਵਿਚ ਬਹੁਤ ਖਵਾਰੀਆਂ

ਬੋਝਲ ਪੰਡ ਹੈ ਨਿਰੀ ਨਦਾਮਤਾਂ ਦੀ,

ਇਸ 'ਚ ਸੈਂਕੜੇ ਦਿਲ ਆਜ਼ਾਰੀਆਂ

📝 ਸੋਧ ਲਈ ਭੇਜੋ