ਰਹਿੰਦਾ ਉਲਝਿਆ ਦੁਨੀਆਂ ਦੇ ਗ਼ਮਾਂ ਅੰਦਰ,

ਨਹੀਂ ਓਹਨਾਂ ਨੂੰ ਦਿਲ ਵਿਸਾਰਦਾ

ਏਸ ਬਾਰੇ ਨਹੀਂ ਕਦੇ ਸੁਚੇਤ ਹੁੰਦਾ,

ਵਿੱਚ ਗਾਫ਼ਿਲੀ ਵਕਤ ਗੁਜ਼ਾਰਦਾ

ਜਦੋਂ ਬੀ ਨਦਾਮਤ ਦਾ ਕੇਰਿਆ ਨਹੀਂ,

ਐਵੇਂ ਕਾਸਨੂੰ ਟੱਕਰਾਂ ਮਾਰਦਾ

ਝੂਠ ਮੂਠ ਪਛਤਾਵੇ ਦਾ ਕੀ ਕਰਨਾ,

ਇਹ ਨਾ ਪੈਂਤੜਾ ਕੱਖ ਸਵਾਰਦਾ

📝 ਸੋਧ ਲਈ ਭੇਜੋ