ਮੁੜ੍ਹਕੇ ਨਾਲ ਗੁਨਾਹਾਂ ਦੇ ਭਿਜਿਆ ਏ,

ਲੂੰ ਲੂੰ ਮੇਰਾ, ਵਾਲ ਵਾਲ ਮੇਰਾ

ਤੂੰ ਪੁੰਜ ਹੈਂ ਸਾਰੀਆਂ ਨੇਕੀਆਂ ਦਾ,

ਰਿਸ਼ਤਾ ਸਾਰੀਆਂ ਬਦੀਆਂ ਦੇ ਨਾਲ ਮੇਰਾ

ਕਿੰਨਾ ਚਿਰ ਗੁਨਾਹ ਮੈਂ ਕਰੀਂ ਜਾਊਂ,

ਰਹੂ ਕਦੋਂ ਤੱਕ ਫ਼ਜ਼ਲ ਕਮਾਲ ਤੇਰਾ

ਵੇਖ ਆਪਣੇ ਪਾਪਾਂ ਤੇ ਮੇਹਰ ਤੇਰੀ,

ਹੁੰਦਾ ਵਾਂਗ ਸ਼ਰਮਿੰਦਿਆਂ ਹਾਲ ਮੇਰਾ

📝 ਸੋਧ ਲਈ ਭੇਜੋ