ਛੱਡ ਖ਼ੁਦੀ, ਤਕੱਬਰੀ, ਗ਼ਾਫ਼ਿਲੀ ਨੂੰ,

ਲਾਂਭੇ ਫ਼ਿਤਨਿਆਂ ਤੋਂ ਮੈਂਡੇ ਯਾਰ ਹੋ ਜਾ

ਹਰ ਵੇਲੇ ਦਾ ਮਾੜਾ ਹੈ ਖ਼ਾਰ ਬਣਨਾ,

ਉਠ ਮਹਿਕਦੀ, ਖਿੜੀ ਗੁਲਜ਼ਾਰ ਹੋ ਜਾ

ਭੈੜੇ ਆਪਣੇ ਨਫ਼ਸ ਨੂੰ ਸਮਝ ਵੈਰੀ,

ਛੱਡ ਨੇਸਤੀ ਅਤੇ ਹੁਸ਼ਿਆਰ ਹੋ ਜਾ

ਸਮਝ ਆਪਣੇ ਆਪ ਨੂੰ ਤੂੰ ਵੈਰੀ,

ਤੈਨੂੰ ਆਖਿਆ ਮੈਂ, ਖ਼ਬਰਦਾਰ ਹੋ ਜਾ

📝 ਸੋਧ ਲਈ ਭੇਜੋ