ਸਮਝਾਂ ਨਾਲ ਨਾ ਓਸਦੀ ਸਮਝ ਆਉਂਦੀ,

ਸਮਝ ਨਾਲ ਨਾ ਮੁਸ਼ਕਿਲ ਆਸਾਨ ਹੋਵੇ

ਓਹ ਅੱਖੀਆਂ ਨਾਲ ਵੀ ਨਹੀਂ ਦਿਸਦਾ,

ਮਾਰ ਟੱਕਰਾਂ ਦਿਲ ਹਲਕਾਨ ਹੋਵੇ

ਪਾਉਣਾ, ਲੱਭਣਾ, ਵੇਖਣਾ ਬਹੁਤ ਔਖਾ,

ਕਿਸੇ ਵਿਰਲੇ ਨੂੰ ਓਹਦਾ ਗਿਆਨ ਹੋਵੇ

ਉਸ ਲਈ ਪਾਗਲਾਂ ਵਾਂਗਰਾਂ ਦਿਲ ਹੋਇਆ,

ਅੱਖ ਆਪਣੇ ਥਾਂ ਹੈਰਾਨ ਹੋਵੇ

📝 ਸੋਧ ਲਈ ਭੇਜੋ