ਮਾਲ, ਦੌਲਤਾਂ, ਵੇਖ ਖਜ਼ਾਨਿਆਂ ਨੂੰ,

ਨਹੀਂ ਚਾਹੀਦਾ ਕਦੇ ਮਗਰੂਰ ਹੋਣਾ

ਇਹ ਸ਼ੈਅ ਨਾ ਘੱਟ ਸ਼ਰਾਬ ਨਾਲੋਂ,

ਪੀ ਕੇ ਭੁੱਲ ਨਾ ਕਦੇ ਮਖ਼ਮੂਰ ਹੋਣਾ

ਇਹ ਦੌਲਤਾਂ ਆਉਣੀਆਂ ਜਾਣੀਆਂ ਨੇ,

ਬਣਿਆਂ ਇਹਨਾਂ ਦਾ ਨੇੜੇ ਤੇ ਦੂਰ ਹੋਣਾ

ਦੌਲਤ ਆਏ ਤਾਂ ਕਦੇ ਨਾ ਖ਼ੁਸ਼ੀ ਹੋਈਏ,

ਜਾਏ ਚਲੀ ਤਾਂ ਨਹੀਂ ਰੰਜੂਰ ਹੋਣਾ

📝 ਸੋਧ ਲਈ ਭੇਜੋ