ਸ਼ੀਸ਼ੇ ਵਰਗੇ ਅਸਮਾਨ ਤੋਂ ਕੀ ਕਹੀਏ,

ਬਹੁਤ ਪੱਥਰਾਂ ਦਾ ਪਿਆ ਮੀਂਹ ਵਰ੍ਹਦਾ

ਉੱਤੋਂ ਬੜਾ ਇਹ ਅਮਨ ਪਸੰਦ ਜਾਪੇ,

ਪਰ ਇਹ ਅੰਦਰੋਂ ਵੈਰ ਦੀ ਨੀਂਹ ਧਰਦਾ

ਇਸ ਤੋਂ ਬਚਣ ਦਾ ਹੋਰ ਨਾ ਕੋਈ ਚਾਰਾ,

ਇੱਕੋ ਸਾਗਰ ਸ਼ਰਾਬ ਦਾ ਢਾਲ-ਪਰਦਾ

ਇਸ ਵਿੱਚ ਵੀ ਨੰਗਾਂ ਦੀ ਘਾਟ ਕੋਈ ਨਾ,

ਕਿਹੜੀ ਗੱਲ ਪਰ ਮਰਦਾ ਹੈ ਨਹੀਂ ਕਰਦਾ

📝 ਸੋਧ ਲਈ ਭੇਜੋ