ਹਰ ਘੜੀ ਸ਼ਰਮਿੰਦਗੀ ਦੇਣ ਮੈਨੂੰ,

ਬਾਹਰ ਗਿਣਤੀਓਂ ਰੱਬਾ ! ਗੁਨਾਹ ਮੇਰੇ

ਮੇਰਾ ਦਿਲ ਨਮੋਸ਼ੀ ਨੇ ਕੁਠਿਆ ਹੈ,

ਸਦਾ ਲਟਕਦੀ ਬੁਲ੍ਹਾਂ ਤੇ ਆਹ ਮੇਰੇ

ਵਗੀਂ ਵਾਏ ਮੁਰਾਦ ਤੇ ਵਸਲ ਦੀਏ,

ਹੁਣ ਨਾ ਆਸ ਦੇ ਕਿੰਗਰੇ ਢਾਹ ਮੇਰੇ

ਬੇੜੀ ਪਾਰ ਕਰ ਆਣ ਮੰਝਧਾਰ ਵਿੱਚੋਂ,

ਲੱਗੇ ਪਾਪ ਕਰਨ ਤਬਾਹ ਮੇਰੇ

📝 ਸੋਧ ਲਈ ਭੇਜੋ