ਚੁੱਕੀ ਫਿਰਦਾ ਸੀ ਨਿਰਾ ਸਰੀਰ 'ਸਰਮਦ',

ਓਹਦੀ ਹੋਰ ਦੇ ਹੱਥ ਪਰ ਜਾਨ ਯਾਰਾ

ਜੇਕਰ ਸਮਝੀਏ ਓਸ ਨੂੰ ਤੀਰ ਵਰਗਾ,

ਫੜੀ ਕਿਸੇ ਨੇ ਹੱਥ ਕਮਾਨ ਯਾਰਾ

ਚਾਹਿਆ ਓਸ ਨੇ ਸਦਾ ਆਜ਼ਾਦ ਰਹਿਣਾ,

ਏਸੇ ਵਾਸਤੇ ਬਣਿਆ ਇਨਸਾਨ ਯਾਰਾ

ਉਲਟੀ ਖੇਡ, ਪਰ, ਰੱਸਾ ਸੀ ਕਿਸੇ ਦੇ ਹੱਥ,

ਤੇ ਓਹ ਗਊ ਸੀ ਬੇਜ਼ੁਬਾਨ ਯਾਰਾ

📝 ਸੋਧ ਲਈ ਭੇਜੋ