ਮਿਲਦਾ ਰੰਜ ਤੇ ਪੀੜਾ ਬਿਨ ਹੋਰ ਕੁਛ ਨਾ,

ਮੋਹ ਸਰਾਸਰ ਕੂੜ ਸੰਸਾਰ ਦਾ

ਏਸ ਮੋਹ ਨੂੰ ਛੱਡ ਕੇ ਖ਼ੁਸ਼ੀ ਹੋ ਜਾ,

ਨਹੀਂ ਤਾਂ ਇਹ ਡੁਬੋ ਕੇ ਮਾਰਦਾ

ਦਿਲ ਆਪਣਾ ਰੱਬ ਨੂੰ ਸੌਂਪ ਕੇ ਵੇਖ,

ਰਹਿੰਦਾ ਡਰ ਨਾ ਕਿਸੇ ਪਰਕਾਰ ਦਾ

ਵਹਿਮ ਭਰਮ, ਹੰਦੇਸੜੇ ਦੂਰ ਹੁੰਦੇ,

ਸਿਰ ਤੇ ਮਿਹਰ ਦਾ ਹੱਥ ਕਰਤਾਰ ਦਾ

📝 ਸੋਧ ਲਈ ਭੇਜੋ