ਅਜੇ ਤੱਕ ਨਾ ਬਦੀਆਂ ਤੇ ਨੇਕੀਆਂ ਤੋਂ,

ਹੋਇਆ ਆਪਣਾ ਆਪ ਆਗਾਹ ਮੇਰਾ

ਤੇਰੇ ਫ਼ਜ਼ਲ ਤੇ ਕਰਮ ਦੇ ਆਸਰੇ ਤੇ,

ਖਾਤਾ ਅਮਲਾਂ ਦਾ ਹੋਇਆ ਸਿਆਹ ਮੇਰਾ

ਸਭੇ ਤਾਣ, ਨਿਤਾਣ ਨੇ ਵੱਸ ਤੇਰੇ,

ਤੇਰੀ ਕੁਦਰਤ ਦੇ ਹੱਥ ਹੈ ਰਾਹ ਮੇਰਾ

'ਅੱਲਾ ਬਾਝ ਨਾ ਸਰਬ ਸਮਰੱਥ ਕੋਈ',

ਏਸ ਕੌਲ ਦਾ ਅੱਲਾ ਗਵਾਹ ਮੇਰਾ

📝 ਸੋਧ ਲਈ ਭੇਜੋ