ਬਿਨਾ ਤੇਰੀਆਂ ਰਹਿਮਤਾਂ ਬਖ਼ਸ਼ਿਸ਼ਾਂ ਦੇ,

ਰੱਬਾ ਕੋਈ ਨਾ ਪੁਸ਼ਤ-ਪਨਾਹ ਮੇਰਾ

ਬਹੁਤ ਮੈਂ ਲਾਚਾਰ, ਮਜਬੂਰ, ਆਜਿਜ਼,

ਹੋਇਆ ਪੁੱਜ ਕੇ ਹਾਲ ਤਬਾਹ ਮੇਰਾ

ਮੈਥੋਂ ਹੋ ਨਾ ਸਕਦੀ ਪਾਰਸਾਈ,

ਨਹੀਂ ਜ਼ਿਕਰ ਦੇ ਕਾਬਲ ਗੁਨਾਹ ਮੇਰਾ

"ਅੱਲਾ ਬਾਝ ਨਾ ਸਰਬ ਸਮਰੱਥ ਕੋਈ,"

ਏਸ ਕੌਲ ਦਾ ਅੱਲਾ ਗਵਾਹ ਮੇਰਾ

📝 ਸੋਧ ਲਈ ਭੇਜੋ