ਇੱਕੋ ਨਾਲ ਝਰਾਟ ਅੜੁੰਬ ਲੈ ਗਈ,

ਦਿਲ, ਸ਼ੋਖ ਦੀ ਸ਼ੋਖ ਨਿਗਾਹ ਮੇਰਾ

ਕਾਲੀ ਅੱਖ ਓਹ ਰਾਤ ਦੇ ਵਾਂਗ ਕਰ ਗਈ,

ਚਿਟਾ ਲਿਸ਼ਕਦਾ ਦਿਨ ਸਿਆਹ ਮੇਰਾ

ਮਿਲਿਆ ਆਣ ਬੁੜ੍ਹਾਪਾ ਸ਼ਬਾਬ ਦੇ ਨਾਲ,

ਸਫਲ ਹੋ ਗਿਆ ਆਖਰੀ ਰਾਹ ਮੇਰਾ

"ਅੱਲਾ ਬਾਝ ਨਾ ਸਰਬ ਸਮਰੱਥ ਕੋਈ,"

ਏਸ ਕੌਲ ਦਾ ਅੱਲਾ ਗਵਾਹ ਮੇਰਾ

📝 ਸੋਧ ਲਈ ਭੇਜੋ