ਮੇਰੀ ਜ਼ਿੰਦਗੀ ਫ਼ਲਕ ਤਬਾਹ ਕੀਤੀ,

ਮੇਰੇ ਪੱਲੇ 'ਚ ਪਾਈਆਂ ਖ਼ਵਾਰੀਆਂ ਨੇ

ਹਰ ਸ਼ਾਹ, ਫ਼ਕੀਰ ਤੋਂ ਮਦਦ ਮੰਗੀ,

ਸ਼ਾਇਦ ਇਸੇ ਲਈ ਇਹ ਲਾਚਾਰੀਆਂ ਨੇ

ਮੈਂ ਵੇਖਿਆ ਪਰਖਿਆ ਸਾਰਿਆਂ ਨੂੰ,

ਹਰ ਦਰ ਤੇ ਟੱਕਰਾਂ ਮਾਰੀਆਂ ਨੇ

"ਅੱਲਾ ਬਾਝ ਨਾ ਸਰਬ ਸਮਰੱਥ ਕੋਈ,"

ਹੱਥ ਅੱਲਾ ਦੇ ਸਭ ਸਰਦਾਰੀਆਂ ਨੇ

📝 ਸੋਧ ਲਈ ਭੇਜੋ