ਨਹੀਂ ਓਸ ਤੋਂ ਅਸਾਂ ਪਨਾਹ ਮੰਗੀ,

ਧਰੀ ਟੇਕ ਨਾ ਕੋਈ ਤਕਦੀਰ ਉੱਤੇ

ਗਏ ਹੋ ਤਬਾਹ ਬਰਬਾਦ ਸਾਈਆਂ,

ਕੀਤਾ ਮਾਣ ਜਦ ਅਸਾਂ ਤਦਬੀਰ ਉੱਤੇ

ਤਾਕਤ ਆਪਣੀ ਤੇ ਫੋਕਾ ਆਕੜੀਂ ਨਾ,

ਇਹ ਕੰਮ ਨਾ ਆਏ ਅਖ਼ੀਰ ਉੱਤੇ

ਅੱਲਾ ਬਾਝ ਨਾ ਸਰਬ ਸਮਰੱਥ ਕੋਈ,

ਰੋਸ਼ਨ ਸੱਚ ਇਹ ਰੋਸ਼ਨ ਜ਼ਮੀਰ ਉੱਤੇ

📝 ਸੋਧ ਲਈ ਭੇਜੋ