ਮੈਨੂੰ ਆਪਣੇ ਐਬਾਂ ਨੇ ਮਾਰਿਆ ਹੈ,

ਕੀਤਾ ਹੋਰ ਨਾ ਕਿਸੇ ਤਬਾਹ ਮੈਨੂੰ

ਬਾਝੋਂ ਫ਼ਜ਼ਲ ਖ਼ੁਦਾ ਦੇ ਹੋਰ ਕੋਈ ,

ਨਹੀਂ ਦੇਵੇਗਾ ਕਦੇ ਪਨਾਹ ਮੈਨੂੰ

ਮੈਂ ਮਾੜਾ ਤੇ ਤਕੜਾ ਸ਼ੈਤਾਨ ਬਾਹਲਾ,

ਕੋਈ ਸ਼ੱਕ ਨਾ ਲਏਗਾ ਢਾਹ ਮੈਨੂੰ

ਅੱਲਾ ਬਾਝ ਨਾ ਸਰਬ ਸਮਰੱਥ ਕੋਈ,

ਓਹੀ ਦੇਵੇਗਾ ਸੁੱਖ ਦਾ ਸਾਹ ਮੈਨੂੰ

📝 ਸੋਧ ਲਈ ਭੇਜੋ