ਤੈਨੂੰ ਮਕਰ ਦੇ ਵਿਚ ਕੀ ਮਜ਼ਾ ਆਉਂਦਾ,

ਮੈਨੂੰ ਦੱਸ ਤਾਂ ਸਹੀ ਪਰਹੇਜ਼ਗਾਰਾ

ਫਿਰੇਂ ਸੌ ਪਸ਼ਮੀਨੇ ਦੇ ਪਾਈ ਚੋਗੇ,

ਕਾਹਦੇ ਵਾਸਤੇ ਕਰੇਂ ਪਾਖੰਡ ਭਾਰਾ

ਧਾਗਾ ਤਸਬੀ ਦਾ ਪਾਇਆ ਬਾਰੀਕ ਵਾਲੋਂ,

ਸੁਣਿਆ ਲੱਗਦਾ ਹੈ ਤੈਨੂੰ ਇਹ ਬੜਾ ਪਿਆਰਾ

ਰੱਸਾ ਫਾਂਸੀ ਦਾ ਆਪਣੀ ਧੌਣ ਦੇ ਲਈ,

ਹੱਥੀਂ ਆਪ ਤੂੰ ਵੱਟਿਆ ਹੈ ਯਾਰਾ

📝 ਸੋਧ ਲਈ ਭੇਜੋ