ਛਲਕਣ ਸਾਗ਼ਰ ਗੁਲਾਬ ਦੇ ਫੁੱਲ ਵਰਗੇ,

ਮਹਿਕਾਂ ਵੰਡਦੀ ਹੋਏ ਗੁਲਜ਼ਾਰ ਜਿੱਥੇ

ਮੌਜੀ ਦਿਲ ਦਾ ਆਹਲਣਾ, ਘਰ ਮੇਰਾ,

ਫਿਰੇ ਝੂਮਦੀ ਇਓਂ ਬਹਾਰ ਜਿੱਥੇ

ਮੈਨੂੰ ਕਹੇਂ ਸ਼ਰਾਬੀ ਤਾਂ ਝੂਠ ਕੋਈ ਨਾ,

ਮੈਨੂੰ ਏਸ ਤੋਂ ਭਲਾ ਇਨਕਾਰ ਕਿੱਥੇ ?

ਜੇ ਕਰ ਕਹੇਂ ਪਰ ਪਾਰਸਾ, ਪਾਕਦਾਮਨ,

ਤੇਰੇ ਨਾਲ ਦਾ ਝੂਠਾ ਬੁਰਿਆਰ ਕਿੱਥੇ ?

📝 ਸੋਧ ਲਈ ਭੇਜੋ