ਫਸ ਕੇ ਹਿਰਸ ਹਵਾ ਦੇ ਜਾਲ ਅੰਦਰ,

ਬਹੁਤ ਪੁੱਜ ਕੇ ਤੂੰ ਖ਼ਵਾਰ ਹੋਵੇਂ

ਬੈਠਾ ਆਪਣੀ ਖ਼ੁਦੀ ਦੇ ਪਿੰਜਰੇ ਵਿਚ,

ਵਾਂਗਰ ਕੈਦੀਆਂ ਦੇ ਅਸ਼ਕਬਾਰ ਹੋਵੇਂ

ਰਹੁ ਸਰੂ ਦੇ ਵਾਂਗ ਆਜ਼ਾਦ ਸਿੱਧਾ,

ਜਦੋਂ ਹਸਤੀ ਦੇ ਗੁਲਸ਼ਨ ਵਿਚਕਾਰ ਹੋਵੇਂ

ਸੁੰਬਲ ਜਾਂ ਚਮੇਲੀ ਦਾ ਫੁੱਲ ਹੋਵੇਂ,

ਭਾਵੇਂ ਘਾਹ ਦੀ ਤਿੜ ਜਾਂ ਖਾਰ ਹੋਵੇਂ

📝 ਸੋਧ ਲਈ ਭੇਜੋ