ਤੇਰੀ ਧੁੰਮ ਜਹਾਨ ਤੇ ਪੈ ਜਾਏ,

ਸਿੱਕਾ ਤੇਰਾ ਅਸਮਾਨਾਂ ਤੇ ਚੱਲ ਜਾਏ

ਫਿਰ ਵੀ ਖ਼ਾਕ ਦੇ ਵਾਂਗਰਾਂ ਰਹੀਂ ਆਜਿਜ਼,

ਓੜਕ ਆਦਮੀ ਖ਼ਾਕ ਵਿਚ ਰਲ ਜਾਏ

ਫ਼ਿਕਰ ਕਦੇ ਜਹਾਨ ਦਾ ਕਰੀਦਾ ਨਹੀਂ,

ਇਹ ਆਪਣੇ ਆਪ ਹੀ ਟਲ ਜਾਏ

ਜ਼ਰਾ ਸਾਂਭ ਕੇ ਆਪਣਾ ਰੱਖ ਦਾਮਨ,

ਚਿੱਕੜ ਏਸ ਨੂੰ ਹਿਰਸ ਨਾ ਮਲ ਜਾਏ

📝 ਸੋਧ ਲਈ ਭੇਜੋ