ਜਿਹੜਾ ਬਖ਼ਸ਼ਦਾ ਹਸਤੀ ਦੇ ਸੁਖ ਸਾਰੇ,

ਓਸ ਜਾਮ ਦੀ ਜੇਕਰ ਹੈ ਭਾਲ ਤੈਨੂੰ

ਫਿਰੇਂ ਝੂਮਦਾ ਮਸਤੀਆਂ ਵਿਚ ਜਾ ਤੂੰ,

ਖ਼ੁਸ਼ੀਆਂ ਕਰ ਛੱਡਿਆ ਮਾਲਾਮਾਲ ਤੈਨੂੰ

ਛੱਡ ਦੀਨ ਤੇ ਯਾਰ ਦਾ ਪਕੜ ਪੱਲਾ,

ਦੱਸਾਂ ਰਮਜ਼ ਮੈਂ ਬੜੀ ਕਮਾਲ ਤੈਨੂੰ

ਇਹਨੂੰ ਛੱਡੀਂ ਨਾ ਆਖ਼ਰੀ ਦਮਾਂ ਤੀਕਰ,

ਇਹੀ ਕਰੂਗਾ ਸਦਾ ਨਿਹਾਲ ਤੈਨੂੰ

📝 ਸੋਧ ਲਈ ਭੇਜੋ