ਭੱਜਾ ਫਿਰੇਂਗਾ ਸਾਰੇ ਜਹਾਨ ਪਿੱਛੇ,

ਕਦੋਂ ਤੱਕ ਤੂੰ ਖ਼ੁਸ਼ੀਆਂ ਦੀ ਭਾਲ ਕਰਦਾ

ਕਦੋਂ ਤੱਕ ਪਹਾੜਾਂ ਤੇ ਜੰਗਲਾਂ ਵਿੱਚ,

ਫਿਰ ਫਿਰ ਮੰਦਾ ਉਜਾੜਾਂ ਵਿੱਚ ਹਾਲ ਕਰਦਾ

ਦਾਮਨ ਸਬਰ ਸੰਤੋਖ ਦਾ ਬਹੁਤ ਚੌੜਾ,

ਕੋਈ ਰੀਸ ਨਾ ਓਸ ਦੇ ਨਾਲ ਕਰਦਾ

ਤਾ ਜ਼ਿੰਦਗੀ ਖਿਸਕਣ ਨਾ ਦਈਂ ਹੱਥੋਂ,

ਇਹ ਪੱਲਾ ਜੋ ਸਦਾ ਨਿਹਾਲ ਕਰਦਾ

📝 ਸੋਧ ਲਈ ਭੇਜੋ