ਸਾਈਆਂ ਇਕ ਇਕੱਲੜਾ ਮੈਂ ਹੀ ਨਹੀਂ,

ਜੀਹਦਾ ਦਿਲ ਹੈ ਤਾਬਿਆਦਾਰ ਤੇਰਾ

ਹਾਜ਼ਰ ਨਾਜ਼ਰ ਹੈਂ ਤੂੰ ਤਾਂ ਹਰ ਵੇਲੇ,

ਹਰ ਥਾਂ ਤੇ ਹੋਇਆ ਪਸਾਰ ਤੇਰਾ

ਮੇਰੀ ਸੋਚ ਦੀ ਪਕੜ ਵਿਚ ਨਾ ਆਏ,

ਸਾਈਆਂ ਖ਼ਿਆਲ ਵੀ ਅਪਰ ਅਪਾਰ ਤੇਰਾ

ਜਿਹੜੀ ਚੀਜ਼ ਦੀ ਸਮਝ ਨਾ ਪਏ ਮੈਨੂੰ,

ਨਿਰਾਕਾਰ ਜੋ ਹੈ ਅਕਾਰ ਤੇਰਾ

📝 ਸੋਧ ਲਈ ਭੇਜੋ