ਮੇਰੇ ਪਿਆਰਿਆ ਮਿੱਤਰਾ ਦੱਸ ਤਾਂ ਸਹੀ,

ਕਿਉਂ ਏਤਰਾਂ ਹੋਇਆ ਨਾਦਾਨ ਤੂੰ ਹੈਂ

ਕਿਤਨਾ ਚਿਰ ਜਹਾਨ ਵਿਚ ਵਾਸ ਤੇਰਾ,

ਏਸ ਗੱਲ ਤੋਂ ਕਿਉਂ ਅਣਜਾਣ ਤੂੰ ਹੈਂ

ਕੂੜੀ ਜ਼ਿੰਦਗੀ ਏਸ ਦੀ ਸ਼ਾਨ ਕੂੜੀ,

ਏਸ ਕੂੜ ਉੱਪਰ ਆਕੜਖਾਨ ਤੂੰ ਹੈਂ

ਬਹੁਤਾ ਚਿਰ ਨਾ ਏਸ ਥਾਂ ਬੈਠ ਰਹਿਣਾ,

ਦੋਂਹ ਦਿਨਾਂ ਦਾ ਯਾਰ ਮਹਿਮਾਨ ਤੂੰ ਹੈਂ

📝 ਸੋਧ ਲਈ ਭੇਜੋ