ਮੇਰੇ ਦਿਲ ਦੇ ਦੀਦਿਆਂ ਵਿਚ ਹਰਦਮ,

ਹੁੰਦਾ ਗੁਜ਼ਰਨਾ ਮੇਰੇ ਦਿਲਦਾਰ ਤੇਰਾ

ਕੋਈ ਸ਼ੈਅ ਨਾ ਅਸਰ ਤੋਂ ਹੋਏ ਖਾਲੀ,

ਹਰ ਘੜੀ ਤੇ ਹਰ ਪਲ ਦੀਦਾਰ ਤੇਰਾ

ਖ਼ਸਤਾ ਹਾਲ ਜੋ ਜਲਵਾ ਜਮਾਲ ਵੇਖੇ,

ਹੋ ਜਾਂਦਾ ਹੈ ਜਾਂ-ਨਿਸਾਰ ਤੇਰਾ

ਉਹਨੂੰ ਆਪਣੀ ਕੋਈ ਨਾ ਖ਼ਬਰ ਰਹਿੰਦੀ,

ਦਾਸ ਹੋਏ ਓਹ ਪਾਗਲਾਂ ਹਾਰ ਤੇਰਾ

📝 ਸੋਧ ਲਈ ਭੇਜੋ