ਤੈਨੂੰ ਕੀ ਓਏ ਖ਼ਾਨਾ ਖ਼ਰਾਬ ਹੋਇਆ,

ਕਾਹਨੂੰ ਆਪਣਾ ਰੱਬ ਪਛਾਣਦਾ ਨਹੀਂ

ਓਏ ਨਜ਼ਰ ਦੇ ਧੋਖਿਆ ਹੱਦ ਹੋ ਗਈ,

ਤੂੰ ਵੀ ਅੱਲਾ ਦੀ ਜ਼ਾਤ ਸਿਆਣਦਾ ਨਹੀਂ

ਇਹ ਜ਼ਿੰਦਗੀ ਪਾਣੀ ਤੇ ਲੀਕ ਵਾਂਗੂੰ,

ਖ਼ਬਰ ਆਉਣ ਦੀ ਨਹੀਂ, ਪਤਾ ਜਾਣ ਦਾ ਨਹੀਂ

ਓਏ ਜੋਸ਼ ਦੇ ਭਰੇ ਹੋਏ ਬੁਲਬੁਲੇ ਤੂੰ,

ਵਾਂਗਰ ਹੋਰਨਾਂ ਰੱਬ ਨੂੰ ਜਾਣਦਾ ਨਹੀਂ

📝 ਸੋਧ ਲਈ ਭੇਜੋ