ਮੈਂ ਪਾਪਾਂ ਅਪਰਾਧਾਂ ਦੇ ਨਾਲ ਭਰਿਆ,

ਫਿਰ ਵੀ ਮੇਰੇ ਤੇ ਫ਼ਜ਼ਲ ਇਹਸਾਨ ਤੇਰਾ

ਦਸਤਰਖ਼ਾਨ ਜੋ ਭਰਿਆ ਨਿਆਮਤਾਂ ਦਾ,

ਉਸ ਤੇ ਰਿਹਾ ਮੈਂ ਸਦਾ ਮਹਿਮਾਨ ਤੇਰਾ

ਭਾਵੇਂ ਮੇਰਿਆਂ ਪਾਪਾਂ ਦਾ ਅੰਤ ਕੋਈ ਨਾ,

ਉਸ ਤੋਂ ਵੱਧ ਪਰ ਫ਼ਜ਼ਲ ਮਹਾਨ ਤੇਰਾ

ਏਸ ਕਰਕੇ ਹੀ ਆਪਣੀਆਂ ਕਰਨੀਆਂ ਤੇ,

ਦਿਲ ਬਹੁਤ ਰਹਿੰਦਾ ਪਸ਼ੇਮਾਨ ਮੇਰਾ

📝 ਸੋਧ ਲਈ ਭੇਜੋ