ਮੰਨ ਲਿਆ ਮੈਂ ਏਸ ਵਿੱਚ ਸ਼ੱਕ ਕੋਈ ਨਾ,

ਵਾਂਗ ਨਰਗਸ ਦੇ ਤੂੰ ਜ਼ਰਦਾਰ ਯਾਰਾ

ਜ਼ਰਾ ਹੋਸ਼ ਕਰ ਅੱਖੀਆਂ ਖੋਲ੍ਹਕੇ ਤੇ,

ਝਾਤੀ ਆਪਣੇ ਅੰਦਰੀਂ ਮਾਰ ਯਾਰਾ

ਮਾਲ, ਧਨ ਤੇ ਮਨਸਬ ਦੀ ਪਈ ਰਹਿੰਦੀ,

ਤੈਨੂੰ ਹੋਰ ਨਾ ਸੁਝਦੀ ਕਾਰ ਯਾਰਾ

ਰੱਖੀਂ ਯਾਦ ਕਿ ਪਤਝੜ ਜ਼ਰੂਰ ਆਉਣੀ,

ਸਦਾ ਰਹਿਣੀ ਨਾ ਏਥੇ ਬਹਾਰ ਯਾਰਾ

📝 ਸੋਧ ਲਈ ਭੇਜੋ