ਬੁਢੀ ਉਮਰ ਨਤਾਣੀ ਵਿਚ ਸੋਭਦਾ ਨਹੀਂ,

ਵਿਚ ਗੁਲਸ਼ਨ ਦੇ ਮੌਜ ਬਹਾਰ ਕਰਨਾ

ਫੁੱਲ-ਅੱਥਰੂ ਕੇਰ ਕੇ ਅੱਖੀਆਂ 'ਚੋਂ,

ਦਾਮਨ ਚਾਹੀਦਾ ਨਾ ਦਾਗ਼ਦਾਰ ਕਰਨਾ

ਏਸ ਬਾਗ਼ ਅੰਦਰ ਫੁੱਲ ਡੋਡੀ ਦੇ ਵਾਂਗ,

ਤੈਨੂੰ ਪੈ ਰਿਹਾ ਇੰਤਜ਼ਾਰ ਕਰਨਾ

ਖਿੜਨਾ ਓਸੇ ਹੀ ਪਰੀ ਰੁਖ਼ਸਾਰ ਨੂੰ ਵੇਖ,

ਜੀਹਦੀ ਮਹਿਕ ਨੇ ਚਮਨ ਸਰਸ਼ਾਰ ਕਰਨਾ

📝 ਸੋਧ ਲਈ ਭੇਜੋ