ਮਨਾ ਕਦੋਂ ਤਕ ਨੱਸਿਆ ਫਿਰੇਂਗਾ ਤੂੰ,

ਜੰਗਲ ਬੇਲਿਆਂ ਅਤੇ ਕੋਹਸਾਰ ਦੇ ਵਿਚ

ਸਿਰ ਤੇ ਹਿਰਸ ਹਵਾ ਦੀ ਪੰਡ ਚੁੱਕੀ,

ਕਦੋਂ ਤੱਕ ਤੂੰ ਰਹੇਂ ਆਜ਼ਾਰ ਦੇ ਵਿਚ

ਇਹ ਜ਼ਿੰਦਗੀ ਤੇਰੀਆਂ ਖ਼ਾਹਿਸ਼ਾਂ ਦੇ,

ਹੋਣੀ ਕਦੇ ਵੀ ਨਾ ਇਖ਼ਤਿਆਰ ਦੇ ਵਿਚ

ਅਜੇ ਵੇਲਾ ਸੰਭਲ ਜਾ ਸ਼ਰਮ ਕਰ ਲੈ,

ਤਾਂ ਜੋ ਸੁਰਖਰੂ ਹੋਵੇਂ ਦਰਬਾਰ ਦੇ ਵਿਚ

📝 ਸੋਧ ਲਈ ਭੇਜੋ