ਮੈਨੂੰ ਮਿੱਤਰਾ ਬੜਾ ਅਫ਼ਸੋਸ ਇਸ ਤੇ,

ਤੂੰ ਆਪਣਾ ਹਾਲ ਵੀ ਜਾਣਦਾ ਨਹੀਂ

ਤੂੰ ਆਪਣਾ ਆਪ ਬਦਖਾਹ ਹੋਇਓਂ,

ਭਲਾ ਆਪਣਾ ਤੂੰ ਪਛਾਣਦਾ ਨਹੀਂ

ਹੁੰਦਾ ਬੁਰਾ ਖ਼ੁਮਾਰ ਵੀ ਗ਼ਾਫ਼ਿਲੀ ਦਾ,

ਹੋਇਆ ਕਦੇ ਵੀ ਹੋਸ਼ ਦੇ ਹਾਣਦਾ ਨਹੀਂ

ਤੜਕਸਾਰ ਜੋ ਨੂਰ ਦਾ ਜਾਮ ਮਿਲਦਾ,

ਤੂੰ ਤਾਂ ਉਹਦਾ ਸੁਆਦ ਵੀ ਮਾਣਦਾ ਨਹੀਂ

📝 ਸੋਧ ਲਈ ਭੇਜੋ